You are currently viewing जालंधर में 7 वर्षीय बच्ची समेत 5 लोग हुए ठीक. अब तक 24 लोग जीत गए और हार गया कोरोना.

जालंधर में 7 वर्षीय बच्ची समेत 5 लोग हुए ठीक. अब तक 24 लोग जीत गए और हार गया कोरोना.

 

ਜਲੰਧਰ 10 ਮਈ 2020 : ਇਸ ਗਲਤ ਤੱਥ ਨੂੰ ਕਰਾਰਾ ਜਵਾਬ ਦਿੰਦਿਆਂ ਕਿ ਕੋਵਿਡ-19 ਨੂੰ ਹਰਾਇਆ ਨਹੀਂ ਜਾ ਸਕਦਾ ਜਲੰਧਰ ਦੇ ਪੰਜ ਲੋਕਾਂ ਜਿਨਾਂ ਵਿੱਚ ਸੱਤ ਸਾਲਾ ਲੜਕੀ ਵੀ ਸ਼ਾਮਿਲ ਹੈ ਵਲੋਂ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਗਈ ਅਤੇ ਜਿਨਾਂ ਨੂੰ ਅੱਜ ਸਿਵਲ ਹਸਪਤਾਲ ਤੋਂ ਰਿਪੋਰਟ ਨੈਗੇਟਿਵ ਆਉਣ ਉਪਰੰਤ ਛੁੱਟੀ ਦਿੱਤੀ ਗਈ, ਹੁਣ ਜਲੰਧਰ ਵਿੱਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 24 ਹੋ ਗਈ ਹੈ।

 

ਅਮਿਤਾ ਮਹਾਜਨ, ਉਮੀਕਾ, ਅਜੀਤ ਕੌਰ, ਅਮਰਜੀਤ ਕੌਰ ਅਤੇ ਸੋਨੂੰ ਵਲੋਂ ਕੋਵਿਡ-19 ਖਿਲਾਫ਼ ਸਾਰੀਆਂ ਰਿਪੋਰਟਾਂ ਨੈਗੇਟਿਵ ਆਉਣ ਕਰਕੇ ਜੰਗ ਜਿੱਤ ਲਈ ਹੈ।  

 

ਮਰੀਜ਼ਾਂ ਨੂੰ ਰਿਪੋਰਟ ਪਾਜੀਟਿਵ ਆਉਣ ਉਪਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਦੀ ਅਗਵਾਈ ਵਿੱਚ ਸਮਰਪਿਤ ਡਾਕਟਰਾਂ ਦੀ ਟੀਮ ਵਲੋਂ ਇਨਾਂ ਦਾ ਇਲਾਜ ਕੀਤਾ ਗਿਆ।  ਮਰੀਜ਼ਾਂ ਦਾ ਇਲਾਜ ਉਪਰੰਤ ਟੈਸਟ ਲਏ ਗਏ ਜੋ ਨੈਗੇਟਿਵ ਪਾਏ ਗਏ। ਇਨਾਂ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ।

 

 

 

ਇਸ ਮੌਕੇ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਅਤੇ ਮੈਡੀਕਲ ਸੁਪਰਡੰਟ ਡਾ.ਹਰਿੰਦਰਪਾਲ ਸਿੰਘ ਨੇ ਦਸਿਆ ਕਿ ਹੁਣ ਤੱਕ 24 ਲੋਕਾਂ ਨੇ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਜਿੱਤ ਲਿਆ ਹੈ ਅਤੇ ਇਸ ਨਾਲ ਇਹ ਸਿੱਧ ਹੋ ਗਿਆ ਹੈ ਕਿ ਸਮੇਂ ਸਿਰ ਇਲਾਜ ਹੋਣ ਨਾਲ ਇਸ ਤੋਂ ਮੁਕਤੀ ਪਾਈ ਜਾ ਸਕਦੀ ਹੈ।