ਹੂੰਝੇ ਦਾ ਦਾਅਵਾ ਕਰਨ ਵਾਲੀ ਕਾਂਗਰਸ ਸਾਰੀਆਂ ਸੀਟਾਂ ਤੋਂ ਹੂੰਝੀ ਜਾਏਗੀ—ਡਾ. ਅਟਵਾਲ, ਪਿੰਡ ਸਰਹਾਲੀ ਵਾਲਿਆਂ ਨੇ ਜੇਤੂ ਅੰਦਾਜ਼ ‘ਚ ਦਿਤਾ ਸਮਰਥਨ

ਜਲੰਧਰ (PLN )-ਸ੍ਰੋਮਣੀ ਅਕਾਲੀ ਦਲ-ਭਾਜਪਾ ਵਲੋਂ ਲੋਕ ਸਭਾ ਹਲਕਾ ਜਲੰਧਰ ਲਈ ਚੋਣ ਮੈਦਾਨ ਵਿਚ ਉਤਾਰੇ ਡਾ. ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਕਾਂਗਰਸ ਲੀਡਰ ਸਮਝਦੇ ਹਨ ਕਿ ਝੂਠੀਆਂ ਸਹੁੰਆਂ ਚੁਕਕੇ ਲੋਕਾਂ ਨੂੰ ਪ੍ਰਭਾਵਤ ਕੀਤਾ ਜਾ ਸਕਦਾ ਹੈ ਤਾਂ ਉਹ ਭੁਲੇਖੇ ਦੇ ਸ਼ਿਕਾਰ ਹਨ। ਆਪਣੇ ਝੂਠ ਦੇ ਸਹਾਰੇ ਲੋਕ ਸਭਾ ਸੀਟਾਂ ਹੂੰਝਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਦਾ ਹਾਲ ਤੁਸੀ ਦੇਖਿਓ ਕਾਂਗਰਸ ਪਾਰਟੀ ਸਾਰੀਆਂ ਸੀਟਾਂ ਤੋਂ ਹੂੰਝੀ ਜਾਏਗੀ।
ਆਪਣੀ ਜਾਰੀ ਕਾਮਯਾਬ ਚੋਣ ਮੁਹਿੰਮ ਦੌਰਾਨ ਜਦੋਂ ਡਾ. ਚਰਨਜੀਤ ਸਿੰਘ ਅਟਵਾਲ ਪਿੰਡ ਸਰਹਾਲੀ ਪੁਜੇ ਤਾਂ ਉਨ•ਾ ਦਾ ਸਵਾਗਤ ਵੱਡੀ ਗਿਣਤੀ ਵਿਚ ਮੌਜੂਦ ਪਿੰਡ ਵਾਸੀਆਂ ਵਲੋਂ ਨਾਅਰੇ ਲਗਾਕੇ ਕੀਤਾ ਗਿਆ। ਇਸ ਮੀਟਿੰਗ ਵਿਚ ਸਰਬਜੀਤ ਸਿੰਘ ਮੱਕੜ,ਪਰਮਿੰਦਰ ਸਿੰਘ ਭਿੰਦਾ, ਗੁਰਮੀਤ ਸਿੰਘ ਦਾਦੂਵਾਲ, ਬਲਵਿੰਦਰ ਸਿੰਘ ਬੱਸੀ, ਜਸਵਿੰਦਰ ਸਿੰਘ,ਹਰਭਜਨ ਸਿੰਘ ਤੇ ਹੋਰ ਆਗੂਆਂ ਦੀ ਹਾਜ਼ਰੀ ਵਿਚ ਸਰਹਾਲੀ ਤੇ ਨੇੜਲੇ ਇਲਾਕਾ ਵਾਸੀਆਂ ਨੇ ਇਕ ਜੁਟ ਹੋ ਕੇ ਡਾ. ਅਟਵਾਲ ਨੂੰ ਜਿਤਾਉਣ ਦਾ ਪ੍ਰਣ ਲਿਆ।

error: Content is protected !!