ਜਲੰਧਰ ਵਿਚ 12ਵੀ ਦੇ ਵਿਦਿਆਰਥੀ ਨੂੰ ਕਿਰਪਾਨਾਂ ਤੇ ਜੋਰ ਤੇ ਨੌਜਵਾਨਾਂ ਵਲੋਂ ਅਗਵਾ ਕਰਨ ਦੀ ਕੋਸ਼ਿਸ਼, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ.

 

ਜਲੰਧਰ( ਅਮਰਜੀਤ) ਜੰਡੂ ਸਿੰਘਾ ਤੋਂ ਪਿੰਡ ਧੋਗੜੀ ਨੂੰ ਰਾਤ ਕਰੀਬ 8.30 ਵਜੇ ਸਾਇਕਲ ਤੇ ਜਾ ਰਹੇ 17 ਸਾਂਲਾ ਨੌਜਵਾਨ ਨੂੰ ਦੋ ਅਣਪਛਾਤੇ ਤੇਜ਼ਧਾਰ ਹਥਿਆਰਬੰਦ ਨੌਜਵਾਨਾਂ ਵਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਰਿਸ਼ੂ ਪੁੱਤਰ ਤਜਿੰਦਰ ਸਿੰਘ ਵਾਸੀ ਪਿੰਡ ਧੋਗੜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਵਿਖੇ +2 ਦਾ ਵਿਦਿਆਰਥੀ ਹੈ ਅਤੇ ਹਰ ਰੋਜ਼ ਟਿਉਸ਼ਨ ਪੜ੍ਹਨ ਲਈ ਜੰਡੂ ਸਿੰਘਾ ਆਂਉਦਾ ਹੈ। ਰਿਸ਼ੂ ਅੱਜ ਰਾਤ ਕਰੀਬ 8.30 ਵਜੇ ਟਿਉਸ਼ਨ ਪੜ੍ਹਨ ਉਪਰੰਤ ਆਪਣੇ ਪਿੰਡ ਧੋਗੜੀ ਵਿਖੇ ਸਾਇਕਲ ਤੇ ਜਾ ਰਿਹਾ ਸੀ। ਜਦ ਰਿਸ਼ੂ ਧੋਗੜੀ ਨਹਿਰ ਪੁਲੀ ਨਜ਼ਦੀਕ ਕਬਰਾ ਲਾਗੇ ਪੁੱਜਾ ਤਾਂ ਉਸਨੂੰ ਦੋ ਸਪਲੈਡਰ ਮੋਟਰਸਾਇਕਲ ਸਵਾਰ ਲੜਕੋ ਨੇ ਘੇਰ ਲਿਆ ਅਤੇ ਲੱਤ ਮਾਰ ਕੇ ਸਾਇਕਲ ਤੋਂ ਸੁੱਟ ਦਿਤਾ ਅਤੇ ਜਬਰੀ ਉਨ੍ਹਾਂ ਆਪਣੇ ਮੋਟਰਸਾਇਕਲ ਰਿਸ਼ੂ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਰਿਸ਼ੂ ਨੇ ਆਪਣੀ ਸੁਰੱਖਿਆ ਆਪ ਕਰਦੇ ਹੋਏ ਸੜਕ ਤੇ ਖਿਲਰੇ ਪੱਥਰ ਉਸਨੂੰ ਅਗਵਾ ਕਰਨ ਵਾਲੇ ਨੌਜਵਾਨਾਂ ਦੇ ਮਾਰਨੇ ਸ਼ੁਰੂ ਕਰ ਦਿਤੇ ਅਤੇ ਉੱਚੀ ਆਵਾਜ਼ ਵਿੱਚ ਰੌਲਾ ਪਾ ਦਿਤਾ। ਜਿਸਦੇ ਚੱਲਦੇ ਰਿਸ਼ੂ ਨੂੰ ਅਗਵਾ ਕਰਨ ਵਾਲੇ ਦੋਵੇਂ ਨੋਜਵਾਨ ਮੌਕ ਤੋਂ ਫਰਾਰ ਹੋ ਗਏ। ਰਿਸ਼ੂ ਨੇ ਦਸਿਆ ਕਿ ਉਕਤ ਮੋਟਰਸਾਇਕਲ ਸਵਾਰ ਦੋਵੇਂ ਨੋਜਵਾਨਾਂ ਪਾਸ ਤੇਜ਼ਧਾਰ ਕਿਰਪਾਨਾਂ ਸਨ।

ਘਟਨਾਂਸਥੱਲ ਤੇ ਮੌਕਾ ਦੇਖਣ ਲਈ ਪੁਲਿਸ ਚੌਕੀ ਦੇ ਇੰਚਾਰਜ਼ ਐਸ.ਆਈ ਰਘੁਨਾਥ ਸਿੰਘ ਅਤੇ ਮੁਲਾਜ਼ਮ ਪੁੱਜੇ। ਜਿਨ੍ਹਾਂ ਨੇ ਸਾਰੀ ਘਟਨਾਂ ਦੀ ਜਾਣਕਾਰੀ ਲਈ। ਉਨ੍ਹਾਂ ਕਿਹਾ ਰਿਸ਼ੂ ਨੂੰ ਅਗਵਾ ਕਰਨ ਵਾਲੇ ਦੋਵੇਂ ਨੌਜਵਾਨਾਂ ਜੰਡੂ ਸਿੰਘਾ ਪੁਲਿਸ ਜਲਦ ਕਾਬੂ ਕਰੇਗੀ। ਉਨ੍ਹਾਂ ਕਿਹਾ ਇਸ ਘਟਨਾਂ ਦੇ ਚੱਲਦੇ ਗਸ਼ਤ ਹੋਰ ਵਧਾ ਕੇ ਲੋਕਾਂ ਦੀ ਸਰੱਖਿਆ ਨੂੰ ਲਾਜਮੀ ਕੀਤਾ ਜਾਵੇਗਾ।error: Content is protected !!