ਜਲੰਧਰ ਵਿੱਚ ਤੇਜ ਰਫਤਾਰ ਬੁਲੇਟ ਸਵਾਰ MBBS ਦੇ ਵਿਦਿਆਰਥੀਆਂ ਦਾ ਭਿਆਨਕ ਹਾਦਸਾ, ਤਿਨਾਂ ਦੀ ਹੋਈ ਮੌਤ

PLN -ਜੀ. ਟੀ. ਰੋਡ ‘ਤੇ ਪੈਟਰੋਲ ਪੰਪ ਦੇ ਸਾਹਮਣੇ 11.30 ਵਜੇ ਦੇ ਬਾਅਦ ਹੋਏ ਇਕ ਦਰਦਨਾਕ ਹਾਦਸੇ ਵਿਚ ਐੱਮ. ਬੀ. ਬੀ. ਐੱਸ. ਦੇ 3 ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪਰਾਗਪੁਰ ਚੌਕੀ ਮੁਖੀ ਨਰਿੰਦਰ ਮੋਹਨ ਸਾਥੀਆਂ ਨਾਲ ਤੁਰੰਤ ਮੌਕੇ ‘ਤੇ ਪਹੁੰਚੇਅਤੇ ਜਾਂਚ ਸ਼ੁਰੂ ਕੀਤੀ। ਹਾਲਾਂਕਿ ਹਾਦਸੇ ਵਾਲਾ ਏਰੀਆ ਥਾਣਾ ਰਾਮਾਮੰਡੀ ਦੀ ਪੁਲਸ ਚੌਕੀ ਦਕੋਹਾ (ਨੰਗਲਸ਼ਾਮਾ) ਵਿਚ ਆਉਂਦਾ ਹੈ। ਬਾਅਦ ਵਿਚ ਰਾਮਾਮੰਡੀ ਥਾਣੇ ਦੀ ਪੁਲਸ ਵੀ ਉਥੇ ਪਹੁੰਚ ਗਈ। ਨਰਿੰਦਰ ਮੋਹਨ ਅਤੇ ਰਾਮਾਮੰਡੀ ਥਾਣੇ ਦੇ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂਦੀ ਪਛਾਣ ਹਰਕੁਲਦੀਪ ਸਿੰਘ ਨਿਵਾਸੀ ਬਟਾਲਾ, ਤੇਜਪਾਲ ਸਿੰਘ ਨਿਵਾਸੀ ਬਠਿੰਡਾ ਅਤੇ ਵਿਨੀਤ ਕੁਮਾਰ ਨਿਵਾਸੀ ਪਟਿਆਲਾ ਦੇ ਰੂਪ ਵਿਚ ਹੋਈ ਹੈ। ਪਤਾ ਚੱਲਿਆ ਹੈ ਕਿ ਤਿੰਨਾਂ ਨੇ ਐੱਮ. ਬੀ. ਬੀ. ਐੱਸ. ਦੀ ਦੂਜੇ ਸਾਲ ਦੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਇਹ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਉਹ ਜਲੰਧਰ ਤੋਂ ਫਗਵਾੜਾ ਵਲ ਨਿਕਲੇ ਸੀerror: Content is protected !!